History of Malout

ਮਲੋਟ ਸ਼ਹਿਰ

ਅੱਜ ਪੰਜਾਬ ਦੇ ਇਲਾਵਾ ਖੇਤਰ ਦਾ ਇੱਕ ਪ੍ਰਸਿੱਧ ਸ਼ਹਿਰ ਹੈ, ਭਾਵੇ ਉਹ ਰਾਜਨੀਤਿਕ ਖੇਤਰ ਹੋਵੇ ਜਾਂ ਫਿਰ ਸਿੱਖਿਆ ਦਾ, ਹਰ ਖੇਤਰ ਵਿੱਚ ਮਲੋਟ ਵਾਸੀਆਂ ਨੇ ਵੱਖਰੀ ਪਹਿਚਾਣ ਛੱਡੀ ਹੈ। ਕਿਸੀ ਸਮੇਂ ਵਿੱਚ ਇੱਕ ਛੋਟੀ ਜਿਹੀ ਮੰਡੀ ਦੇ ਤੌਰ ਤੇ ਜਾਣਿਆ ਜਾਣ ਵਾਲਾ ਇਹ ਸ਼ਹਿਰ ਅੱਜ ਆਪਣੀ ਵਿਕਾਸਸ਼ੀਲ ਕਾਰਗੁਜ਼ਾਰੀ ਕਰਕੇ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਚਮਕ ਰਿਹਾ ਹੈ। ਕੌਮੀ ਰਾਹਨੰਬਰ 10 ਤੇ ਵਸੇ ਇਸ ਛੋਟੇ ਪਰ ਮਨਮੋਹਕ ਨਗਰ ਨੇ ਹੌਲੀ ਹੌਲੀ ਵਿਕਾਸ ਨਾਲ ਪਿੰਡ ਦਾਨੇਵਾਲਾ, ਛਾਪਿਆਂਵਾਲੀ, ਸੇਖੂ ਅਤੇ ਬੁਰਜਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ।

ਭੂੰਗੋਲਿਕ ਸਥਿਤੀ

ਮਲੋਟ ਖੇਤਰ ਦੀਆਂ ਹੱਦਾਂ ਇੱਕ ਪਾਸੇ ਹਰਿਆਣਾ, ਦੂਸਰੇ ਪਾਸੇ ਰਾਜਸਥਾਨ ਨਾਲ ਲੱਗਦੀ ਹੈ। ਮਲੋਟ ਦਾ ਰੇਲਵੇ ਸਟੇਸ਼ਨ ਬਠਿੰਡਾ-ਸ਼੍ਰੀਗੰਗਾਨਗਰ ਲਾਈਨਾਂ ਤੇ ਹੈ। ਮਲੋਟ ਦੀ ਮੁਕਤਸਰ ਅਬੋਹਰ ਅਤੇ ਡੱਬਵਾਲੀ ਤੋਂ ਦੂਰੀ ਲਗਭਗ 30 ਕਿਲੋਮੀਟਰ ਹੈ। ਕੋਈ ਸਮਾਂ ਸੀ ਜਦ ਮਲੋਟ ਬਾਰੇ ਕਿਹਾ ਜਾਂਦਾ ਸੀ ਕਿ: ਪਾਣੀ ਦੀ ਤੋਟ, ਦਿਲਾਂ ਵਿੱਚ ਖੋਟ ਤੇ ਘੰਟੇ ਵਿੱਚ ਲੋਟ ਪੋਟ, ਪਰ ਜਿਵੇਂ ਸਮਾਂ ਬੀਤਦਾ ਗਿਆ ਸਥਿਤੀ ਵਿੱਚ ਬਦਲਾਅ ਆਉਂਦਾ ਗਿਆ।

ਮਲੋਟ ਦੇ ਨਾਮ ਦਾ ਰਹੱਸ

ਮਲੋਟ ਖੇਤਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਚਾਰ-ਪੰਜ ਸਦੀਆਂ ਪੁਰਾਣਾ ਹੈ। ਇਸ ਸਬੰਧੀ ਦੋ ਵੱਖ ਵੱਖ ਮਤ ਹਨ। ਇੱਕ ਅਨੁਸਾਰ ਇਥੇ ਪਹਿਲਾਂ ਮਾਨ ਗੋਤ ਦੇ ਕਬੀਲੇ ਦੇ ਲੋਕਾਂ ਵਲੋਂ ਪਿੰਡ ਮਲੋਟ ਲਾਗੇ ਇੱਕ ਕੱਚਾ ਕੋਟ ਕਿਲਾ ਕਾਇਮ ਕੀਤਾ ਗਿਆ ਸੀ, ਜਿਸ ਕਰਕੇ ਇਸ ਨਗਰ ਦਾ ਨਾਮ ਪਹਿਲਾਂ ਮਾਨਕੋਟ ਫਿਰ ਮਾਨ ਓਟ ਤੇ ਫਿਰ ਹੌਲੀ-ਹੌਲੀ ਮਲੋਟ ਨਾਲ ਪ੍ਰਸਿੱਧ ਹੋਇਆ। ਜੇ ਮਤ ਮੁਤਾਬਿਕ ਇਥੇ ਮੱਲ ਭਲਵਾਨ ਰਿਹਾ ਕਰਦਾ ਸੀ ਜੋ ਇਮਾਨਦਾਰ ਅਤੇ ਦਿਆਲੂ ਸੀ। ਇਸ ਤੋਂ ਨਗਰ ਦਾ ਨਾਮ ਮਲੋਟ ਹੋ ਗਿਆ।

ਮਲੋਟ ਦਾ ਨਿਰਮਾਣ

ਮਲੋਟ ਖੇਤਰ 18ਵੀਂ ਸਦੀਂ ਵਿੱਚ ਬ੍ਰਿਟਿਸ਼ ਸਰਕਾਰ ਦੇ ਸਮੇਂ ਵਿਕਸਿਤ ਹੋਇਆ। 1853 ਵਿੱਚ ਰਾਜਸਥਾਨ ਦੇ ਲੂਣਕਰਣ (ਬੀਕਾਨੇਰ) ਪਿੰਡ ਦੇ ਚੌਧਰੀ ਨਾਨਕਾ ਰਾਮ ਨੇ ਅੰਗਰੇਜਾਂ ਕੋਲੋਂ 2800 ਕੀਲੇ ਜ਼ਮੀਨ ਖਰੀਦ ਕੇ ਖੇਤੀਬਾੜੀ ਸ਼ੁਰੂ ਕੀਤੀ। ਇਸ ਦੌਰਾਨ ਅੰਗਰੇਜਾਂ ਵੱਲੋਂ 20-20 ਮੀਲ ਵੇ ਰੇਲਵੇ ਸਟੇਸ਼ਨ ਬਣਾਉਣ ਦਾ ਫੈਸਲਾ ਕੀਤਾ ਗਿਆ।

ਅੱਜ ਦਾ ਮਲੋਟ

ਅਜੋਕਾ ਮਲੋਟ ਇੱਕ ਆਧੁਨਿਕ ਸੋਚ ਨੂੰ ਦਰਸਾਉਂਦਾ ਹੈ। ਖਾਸ ਕਰਕੇ ਰੇਲਵੇ ਓਵਰਬ੍ਰਿਜ ਕਰਕੇ ਮਲੋਟ ਨੂੰ ਵੱਖਰੀ ਪਛਾਣ ਮਿਲ ਚੁੱਕੀ ਹੈ। ਹੁਣ ਸ਼ਹਿਰ ਵਿਚ ਸਕਾਈ ਮਾਲ ਅਤੇ ਸੀ ਸੀ ਪੀ ਮਾਲ ਆਉਣ ਨਾਲ ਹੌਲੀ-ਹੌਲੀ ਇਹ ਸ਼ਹਿਰ ਵਿਕਾਸ ਦੀਆਂ ਬੁਲੰਦੀਆਂ ਤੇ ਪੁੱਜ ਰਿਹਾ ਹੈ।